ਰਾਜਵੀਰ ਜਵੰਦਾ ਨਾਲ ਹੋਈ ਅਣਹੋਣੀ ਨੇ ਪਰਿਵਾਰਿਕ ਮੈਂਬਰਾਂ, ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉਠ ਕੇ ਵਿਸ਼ਵ-ਭਰ ਦੇ ਸੰਗ਼ੀਤਕ ਵਿਹੜਿਆ ‘ਚ ਛਾਅ ਜਾਣ ਵਾਲੇ ਗਾਇਕ ਰਾਜਵੀਰ ਜਵੰਦਾ ਨੇ ਬਹੂਤ ਹੀ ਘਟ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿਚ ਖਾਸ ਥਾਂ ਬਣਾ ਲਈ ਹੈ।
ਜਵੰਦਾ ਨਾਲ ਹੋਇਆ ਹਾਦਸਾ ਇੰਝ ਜਾਪਦਾ ਹੈ ਜਿਵੇਂ ਕਿਸੇ ਦੇ ਆਪਣੇ ਘਰ ਦਾ ਜੀਅ ਇਸ ਵੇਲੇ ਦੁੱਖ ਦੀ ਘੜੀ ਵਿੱਚ ਹੋਵੇ, ਲੋਕ ਸੜਕਾਂ ਉੱਤੇ ਖੜ੍ਹੇ ਹੋ ਕੇ, ਘਰਾਂ ਚ ਬਹਿ ਕੇ ਅਤੇ ਗੁਰਦੁਆਰਿਆਂ ਦੇ ਨਾਲ ਨਾਲ ਹਸਪਤਾਲ ਦੇ ਬਾਹਰ ਆ ਕੇ ਵੀ ਅਰਦਾਸ ਬੇਨਤੀਆਂ ਕਰ ਰਹੇ ਹਨ।
ਕੌਣ ਹਨ ਰਾਜਵੀਰ ਜਵੰਦਾ …
ਮਾਪਿਆਂ ਦਾ ਇੱਕ ਲੌਤਾ ਪੁੱਤਰ ਰਾਜਵੀਰ ਜਵੰਦਾ ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਪੋਣਾ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ। ਸਵ. ਕਰਮ ਸਿੰਘ ਸਾਲ 2021 ‘ਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਜੋ ਪੰਜਾਬ ਪੁਲਿਸ ਵਿੱਚ ਮੁਲਾਜਮ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਤੋਂ ਇਲਾਵਾ ਪਤਨੀ ਅਤੇ ਇੱਕ ਬੇਟਾ-ਬੇਟੀ ਹਨ।
ਇਥੇ ਖ਼ਾਸ ਗੱਲ ਇਹ ਹੈ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਦਾ ਸਫ਼ਰ ਗਾਇਕੀ ਤੋਂ ਨਹੀਂ, ਬਲਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵਜੋਂ ਉਹਨਾਂ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਗਾਇਕੀ ਦੇ ਸ਼ੌਂਕ ਨੇ ਅੱਜ ਉਨ੍ਹਾਂ ਨੂੰ ਲੱਖਾਂ ਦਿਲਾਂ ਦੀ ਧੜਕਨ ਬਣਾ ਦਿੱਤਾ ਹੈ।
ਸਾਲ 2014 ‘ਚ ਰਿਲੀਜ਼ ਹੋਏ ਆਪਣੇ ਪਹਿਲੇ ਸਿੰਗਲ ‘ਮੁੰਡਾ ਲਾਈਕ ਮੀ’ ਨਾਲ ਸੰਗੀਤਕ ਪਿੜ੍ਹ ‘ਚ ਪਛਾਣ ਬਣਾਉਣ ਵਾਲੇ ਰਾਜਵੀਰ ਜਵੰਦਾ ਦਾ ਹਰ ਗੀਤ ਪੰਜਾਬੀਅਤ ਕਦਰਾਂ ਕੀਮਤਾਂ, ਆਪਣੇ ਵਿਰਸੇ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਤਰਜੀਹ ਦੇਣ ਵਾਲਾ ਰਿਹਾ ਹੈ । ਉਨ੍ਹਾਂ ਦੇ ਚਾਰਟ ਬਸਟਰ ਰਹੇ ਗਾਣਿਆ ਵਿੱਚ ‘ਧੀਆਂ’, ‘ਜੰਮੇ ਨਾਲ ਦੇ’, ‘ਸਕੂਨ’, ‘ਕੰਗਣੀ’, ‘ਸਰਦਾਰੀ’, ‘ਮਾਵਾਂ’, ‘ਪਟਿਆਲੇ ਆਲੇ’, ‘ਪੰਜਾਬਣ’, ‘ਜੋਗੀਆ’, ‘ਸੋ ਸਤਿਗੁਰ ਮੇਰੇ ਨਾਲ ਹੈ’ ਆਦਿ ਸ਼ਾਮਿਲ ਰਹੇ ਹਨ ਅਤੇ ਹਾਲ ਹੀ ਚ ਧੀ ਬਾਬਲ ਦੀ ਗੀਤ ਅਜੇ ਤੱਕ ਪਰਿਵਾਰਿਕ ਸਮਾਗਮਾਂ ਵਿੱਚ ਵਜਦਾ ਸੁਣਾਈ ਦਿੰਦਾ ਹੈ।

ਗਾਇਕੀ ਨਾਲ ਐਕਟਿੰਗ ਵਿੱਚ ਵੀ ਮਚਾਈ ਧਮਾਲ
ਪੰਜਾਬ ਦੇ ਨਾਮੀ ਕਲਾਕਾਰਾਂ ਵਿਚ ਇੱਕ ਨਾਮ ਰਾਜਵੀਰ ਜੀਵੰਦਾ ਦਾ ਵੀ ਆਉਂਦਾ ਹੈ ਜੌ ਆਪਣੇ ਲੰਮੇ ਕੱਦ ਕਾਠ ਅਤੇ ਸੋਹਣੇ ਸਰਦਾਰ ਦੀ ਸ਼ਖਸੀਅਤ ਕਰਨ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾ ਚੁੱਕਿਆ ਹੈ। ਰਾਜਵੀਰ ਜਵੰਦਾ ਵੱਲੋ ਪੰਜਾਬੀ ਫ਼ਿਲਮਾਂ ‘ਮਿੰਦੋ ਤਹਿਸੀਲਦਾਰਨੀ’, ‘ਜਿੰਦਜਾਨ’ ਅਤੇ ‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਨਿਭਾਈਆਂ ਲੀਡ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ। ਲਗਭਗ ਇੱਕ ਦਹਾਕੇ ਤੋਂ ਵੀ ਜਿਆਦਾ ਸਮੇਂ ਤੋਂ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਛਾਏ ਗਾਇਕ ਰਾਜਵੀਰ ਜਾਵੰਦਾ ਨੇ ਗੈਰ ਮਿਆਰੀ ਗਾਇਕੀ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਅਤੇ ਹਮੇਸ਼ਾ ਮਿਆਰੀ ਗਾਇਕੀ ਨੂੰ ਹੀ ਤਰਜੀਹ ਦਿੱਤੀ। ਇਸ ਸਬੰਧਤ ਅਪਣਾਏ ਮਾਪਦੰਡਾਂ ਦੀ ਝਲਕ ਉਨ੍ਹਾਂ ਦੇ ਹਰ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਦੀ ਹੈ।

ਬਾਈਕ ਰਾਈਡਿੰਗ ਦਾ ਸ਼ੌਕੀਨ ਜਵੰਦਾ
ਪੰਜਾਬ ਪੁਲਿਸ ਵਿੱਚ ਰਹਿ ਕੇ ਲੋਕ ਸੇਵਾ ਦੇ ਨਾਲ ਨਾਲ ਰਾਜਵੀਰ ਜਾਵੰਦਾ ਬਾਇਕ ਰਾਈਡਿੰਗ ਦਾ ਸ਼ੌਕੀਨ ਅੱਲੜ੍ਹ ਉਮਰ ਤੋਂ ਹੀ ਰਿਹਾ ਹੈ । ਹੁਣ ਤਕ ਕਈ ਤਰ੍ਹਾਂ ਦੀਆਂ ਮੋਟਸਾਈਕਲ ਲੈਣ ਤੋਂ ਬਾਅਦ ਅਜੇ ਹਾਲ ਹੀ ‘ਚ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਬਾਇਕ BMW Adventure R 1250 GS ਖਰੀਦੀ ਗਈ, ਜਿਸਦੀ ਬਜ਼ਾਰੀ ਕੀਮਤ ਕਰੀਬ 25 ਤੋਂ 30 ਲੱਖ ਦੇ ਕਰੀਬ ਹੈ ਅਤੇ ਇਹ ਐਡਵਾਂਸ ਬ੍ਰੇਕ ਤਕਨੀਕ ਨਾਲ ਲੈਸ ਮੰਨੀ ਜਾਂਦੀ ਹੈ। ਇਸ ਤੋਂ ਪਹਿਲਾ ਵੀ ਉਹ ਸਰਵਉਤਮ ਅਤੇ ਮਹਿੰਗੀਆਂ ਬਾਈਕ ਦਾ ਸਫ਼ਰ ਹੰਢਾਂ ਚੁੱਕੇ ਹਨ ਰਾਜਵੀਰ ਕੁਝ ਸਮਾਂ ਪਹਿਲਾਂ ਹੀ ਲੇਹ ਲੱਦਾਖ ਤੋਂ ਭਾਰਤ ਦੇ ਕਈ ਹਿੱਸਿਆਂ ਦਾ ਸਫ਼ਰ ਕਰ ਕੇ ਪਰਤਿਆ ਸੀ ਅਤੇ ਉਨ੍ਹਾਂ ਵੱਲੋਂ ਸੋਸ਼ਲ ਮੀਡਿਆ ਉੱਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।
ਪਰ ਇਸ ਵਾਰ ਦੀ ਹੋਣੀ ਰਾਜਵੀਰ ਨੂੰ ਚੰਡੀਗੜ੍ਹ ਤੋਂ ਸ਼ਿਮਲਾ ਜਾਂਦੇ ਬਦੀ ਵੱਲ ਨੂੰ ਲੈ ਗਈ, ਜਿੱਥੇ ਪਰਿਵਾਰ ਵੱਲੋਂ ਮਨਾ ਕਰਨ ਦੇ ਬਾਅਦ ਵੀ ਨੌਜਵਾਨ ਗਾਇਕ ਆਪਣੇ ਦੋਸਤਾਂ ਨਾਲ ਨਿਕਲਿਆ ਤੇ ਅੱਜ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿੱਥੇ ਪਰਿਵਾਰ ਚੜ੍ਹਦੀ ਕਲਾ ਦੀ ਬਿਰਤੀ ਦੇ ਨਾਲ ਅਰਦਾਸ ਬੇਨਤੀ ਕਰ ਰਿਹਾ ਹੈ ਤੇ ਆਪਣੇ ਜੀਅ ਨੂੰ ਸੰਭਾਲ ਰਿਹਾ ਹੈ।


ਵਾਹਿਗੁਰੂ ਛੇਤੀ ਰਾਜਵੀਰ ਨੂੰ ਤੰਦਰੁਸਤ ਕਰੇ 🙏
Leave a Reply