ਪੰਜਾਬ ਦੇ ਵਿੱਚ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੀਤੇ 24 ਘੰਟਿਆਂ ਦੇ ਵਿੱਚ ਕੋਈ ਵੀ ਬਦਲਾਵ ਦੇਖਣ ਨੂੰ ਨਹੀਂ ਮਿਲਿਆ ਹੈ। ਸੂਬੇ ਦੇ ਵਿੱਚ ਜਿਆਦਾ ਤਾਪਮਾਨ ਫਿਲਹਾਲ ਆਮ ਤੋਂ ਦੋ ਡਿਗਰੀ ਅਤੇ ਘੱਟ ਤੋਂ 4.4 ਡਿਗਰੀ ਤੱਕ ਬਣਿਆ ਹੋਇਆ। ਅੱਜ ਵੀ ਤਾਪਮਾਨ ਦੇ ਵਿੱਚ ਹਲਕੀ ਬੜੋਤਰੀ ਦੇਖਣ ਦੇ ਵਿੱਚ ਮਿਲ ਸਕਦੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਦੀ ਜਰੂਰ ਦਿਖ ਰਹੀ ਹੈ।। ਬੀਤੇ ਦਿਨਾਂ ਦੇ ਦੌਰਾਨ ਸੂਬੇ ਦੇ ਵਿੱਚ ਜਿਆਦਾ ਤਾਪਮਾਨ 39 ਡਿਗਰੀ ਤੱਕ ਦੇ ਕਰੀਬ ਰਿਹਾ ਹੈ।।
ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਵਿੱਚ ਜ਼ਿਆਦਾ ਤਾਪਮਾਨ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਹੈ। ਜਿਹੜਾ ਕਿ 38.9 ਡਿਗਰੀ ਰਿਹਾ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੇ ਕੋਈ ਅਸਾਰ ਨਹੀਂ ਜਾਪਦੇ ਹਨ ਅਤੇ ਮੌਸਮ ਖੁਸ਼ਕ ਰਹੂਗਾ। ਸੂਬੇ ਦੇ ਵਿੱਚ ਬੀਤੇ ਦਿਨਾਂ ਦੇ ਦੌਰਾਨ ਮਾਨਸੂਨ ਦੇ ਚਲਦੇ ਜਿੱਥੇ ਨਵੀਂ 90% ਤੱਕ ਪਹੁੰਚੀ ਸੀ ਹੁਣ 60 ਤੋਂ 40% ਤੱਕ ਦਰਜ ਕੀਤੀ ਜਾ ਰਹੀ ਹੈ। ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਚਿੱਪ ਚਿੱਪ ਕਰਦੀ ਗਰਮੀ ਤੋਂ ਰਾਹਤ ਮਿਲੀ ਹੈ।
ਪੰਜਾਬ ਦੇ ਵਿੱਚ ਇਸ ਸਮੇਂ ਦੇ ਦੌਰਾਨ ਵੀ ਔਸਤਨ ਤਾਪਮਾਨ ਤਕਰੀਬਨ 36 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ। ਪਰ ਇਸ ਗਰਮੀ ਤੋ ਵੀ ਰਾਹਤ ਮਿਲਦੀ ਦਿਖ ਰਹੀ ਹੈ, ਹਾਲਾਂਕਿ ਬਾਰਿਸ਼ ਨਹੀਂ ਹੋਵੇਗੀ। ਪਰ ਤਾਪਮਾਨ ਗਿਰਨਾ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਚਾਰ ਦਿਨਾਂ ਦੇ ਵਿੱਚ ਸ਼ਹਿਰਾਂ ਦਾ ਜਿਆਦਾਤਰ ਤਾਪਮਾਨ 34 ਡਿਗਰੀ ਦੇ ਕਰੀਬ ਪਹੁੰਚ ਜਾਵੇਗਾ।
Leave a Reply