ਪੰਜਾਬ ਸਰਕਾਰ ਨੇ ਕੋਲਡਰਿਫ਼ ਸਿਰਪ ਦੀ ਵਿਕਰੀ, ਵੰਡ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਹੈ।
ਇਹ ਕਾਰਵਾਈ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਆਦੇਸ਼ ਅਧੀਨ ਕੀਤੀ ਗਈ ਹੈ।
ਸਿਰਪ ਵਿੱਚ ਡਾਈਐਥੀਲੀਨ ਗਲਾਈਕੋਲ (46.28% w/v) ਪਾਇਆ ਗਿਆ ਹੈ, ਜੋ ਸਿਹਤ ਲਈ ਬਹੁਤ ਹੀ ਖ਼ਤਰਨਾਕ ਹੈ।

COLDRIF SYRUP Cough syrup ਦੇਸ਼ ਦੇ ਵਿੱਚ ਜਿਸ ਤਰ੍ਹਾਂ ਨਾਲ ਕਾਫੀ ਸਿਰਫ ਕਰਕੇ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਕਮਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ।
ਮੱਧ ਪ੍ਰਦੇਸ਼ ਦੇ ਐਫ.ਡੀ.ਏ. ਦੀ ਰਿਪੋਰਟ ਵਿੱਚ ਇਸ ਸਿਰਪ ਨੂੰ ਅਮਾਨਕ ਤੇ ਮਿਲਾਵਟੀ ਘੋਸ਼ਿਤ ਕੀਤਾ ਗਿਆ ਹੈ।
ਪਾਬੰਦੀ ਕੋਲਡਰਿਫ਼ ਸਿਰਪ ਬੈਚ ਨੰਬਰ SR-13 ’ਤੇ ਲਗਾਈ ਗਈ ਹੈ।
ਤਿਆਰੀ ਦੀ ਤਾਰੀਖ: ਮਈ 2025
ਮਿਆਦ ਖ਼ਤਮ ਹੋਣ ਦੀ ਤਾਰੀਖ: ਅਪ੍ਰੈਲ 2027
ਸਿਰਪ ਦਾ ਨਿਰਮਾਣ ਖੇਸਨ ਫਾਰਮਾਸਿਊਟੀਕਲ, ਕਾਂਚੀਪੁਰਮ ਜ਼ਿਲ੍ਹਾ (ਤਮਿਲਨਾਡੂ) ਵਿੱਚ ਕੀਤਾ ਗਿਆ ਹੈ।
ਪੰਜਾਬ ਐਫ.ਡੀ.ਏ. ਨੇ ਸਾਰੇ ਰਿਟੇਲਰ, ਡਿਸਟ੍ਰੀਬਿਊਟਰ, ਹਸਪਤਾਲਾਂ ਅਤੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਉਨ੍ਹਾਂ ਕੋਲ ਇਹ ਦਵਾਈ ਮੌਜੂਦ ਹੈ, ਤਾਂ ਤੁਰੰਤ ਜਾਣਕਾਰੀ ਭੇਜਣ।












Leave a Reply