ਚੰਡੀਗੜ੍ਹ: ਦੁਪਹਿਰ ਦੇ ਸਮੇਂ ਦੇ ਦੌਰਾਨ ਅੱਜ ਇੱਕ ਦਰਦਨਾਕ ਖਬਰ ਸਾਹਮਣੇ ਆਉਂਦੀ ਹੈ ਜਿਸ ਚ ਪਤਾ ਲੱਗਦਾ ਹੈ ਕਿ ਆਈਪੀਐਸ ਵਾਈ ਪੂਰਨ ਕੁਮਾਰ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਅਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਟੀਮ ਉੱਥੇ ਪਹੁੰਚਦੀ ਹੈ ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਮੌਕੇ ਤੇ ਫਰੈਂਸਿਕ ਟੀਮਾਂ ਵੀ ਪਹੁੰਚੀਆਂ ਹਨ। ਜਿਹੜੀਆਂ ਹਰ ਤੱਥਾਂ ਨੂੰ ਘੋਖ ਰਹੀਆਂ ਹਨ ਹਰਿਆਣਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਈਪੀਐਸ ਵਾਈ ਪੂਰਨ ਕੁਮਾਰ ਇੱਕ ਨੇ ਧੜਕ ਅਫਸਰ ਸਨ ਅਤੇ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਸੀ ਜਿਸ ਨੂੰ ਲੈ ਕੇ ਹਮੇਸ਼ਾ ਉਹਨਾਂ ਦੇ ਵੱਲੋਂ ਫੈਕਟਸ ਦੇ ਨਾਲ ਹੀ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਆਈਪੀਐਸ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਇਕ ਆਈਐਸ ਅਫਸਰ ਹਨ ਜੋ ਕਿ ਸੀਐਮ ਨੈਬ ਸਿੰਘ ਸੈਣੀ ਦੇ ਨਾਲ ਜਪਾਨ ਦੌਰੇ ਤੇ ਅਧਿਕਾਰੀਆਂ ਦੇ ਵਫਦ ਦਾ ਹਿੱਸਾ ਹਨ।
ਹਾਲਾਂਕਿ ਅਜੇ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਨਹੀਂ ਆਇਆ ਕਿ ਕੋਈ ਸੁਸਾਈਡ ਨੋਟ ਵੀ ਮੌਕੇ ਤੋਂ ਮਿਲਿਆ ਹੈ ਜਾਂ ਨਹੀਂ ਕਿਉਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਬੜੀ ਸੰਜੀਦਗੀ ਦੇ ਨਾਲ ਜਾਂਚ ਪੜਤਾਲ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹਰਿਆਣਾ ਪੁਲਿਸ ਦੇ ਅਧਿਕਾਰੀ ਵੀ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਣ ਰਹੇ ਹਨ
Leave a Reply