ਚੰਡੀਗੜ੍ਹ, 10 ਅਕਤੂਬਰ: ਪੰਜਾਬ ਦੇ ਛੋਟੇ ਕਿਸਾਨਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ₹44.40 ਕਰੋੜ ਮੁੱਲ ਦੇ ਮੁਫ਼ਤ ਕਣਕ ਬੀਜ ਭੇਜਣ ਦਾ ਐਲਾਨ ਕੀਤਾ ਹੈ, ਜੋ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਲਈ ਰਾਹਤ ਦਾ ਸਾਬਤ ਹੋਵੇਗਾ। ਇਹ ਜਾਣਕਾਰੀ ਭਾਜਪਾ ਪੰਜਾਬ ਦੇ ਰਾਜ ਮਹਾਂਮੰਤਰੀ ਅਨੀਲ ਸਰੀਨ ਨੇ ਦਿੱਤੀ।
ਸਰੀਨ ਨੇ ਦੱਸਿਆ ਕਿ ਇਹ ਸਹਾਇਤਾ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਹੇਠ ਦਿੱਤੀ ਜਾ ਰਹੀ ਹੈ, ਜਿਸ ਅਧੀਨ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਪੀ.ਏ.ਯੂ.-ਮਾਨਤਾ ਪ੍ਰਾਪਤ ਕਣਕ ਬੀਜ ਮੁਫ਼ਤ ਦਿੱਤੇ ਜਾਣਗੇ।
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਪੰਜਾਬੀ ਕਿਸਾਨਾਂ ਲਈ ਸਮੇਂ ਸਿਰ ਵੱਡੀ ਮਦਦ ਭੇਜ ਕੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਸਰੀਨ ਨੇ ਕਿਹਾ ਕਿ ਕੇਂਦਰ ਵੱਲੋਂ ਨਾ ਸਿਰਫ਼ ਕਣਕ ਬੀਜਾਂ ਦੀ ਮੁਫ਼ਤ ਵੰਡ ਕੀਤੀ ਜਾ ਰਹੀ ਹੈ, ਸਗੋਂ MSP ਵਾਧੇ, ਕਿਸਾਨ ਸਨਮਾਨ ਨਿਧੀ ਦੀ ਨਿਯਮਿਤ ਭੁਗਤਾਨੀ ਅਤੇ ਹੋਰ ਯੋਜਨਾਵਾਂ ਰਾਹੀਂ ਵੀ ਕਿਸਾਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।
ਅਨੀਲ ਸਰੀਨ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਜਦੋਂ ਭਗਵੰਤ ਮਾਨ ਸਰਕਾਰ ਹੜ੍ਹਾਂ ਦੌਰਾਨ ਕਿਸਾਨਾਂ ਨੂੰ ਸਹਾਇਤਾ ਦੇਣ ਵਿੱਚ ਫੇਲ੍ਹ ਰਹੀ, ਤਦ ਮੋਦੀ ਸਰਕਾਰ ਨੇ ਉਹਨਾਂ ਦੀ ਬਾਂਹ ਫੜੀ।”
ਉਹਨਾਂ ਨੇ ਅੰਤ ਵਿੱਚ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਨਾ ਸਿਰਫ਼ ਹੜ੍ਹ ਰਾਹਤ ਲਈ ਪ੍ਰਤੀਬੱਧ ਹੈ, ਸਗੋਂ ਲੰਬੇ ਸਮੇਂ ਦੀ ਕ੍ਰਿਸ਼ੀ ਮਜ਼ਬੂਤੀ ਅਤੇ ਕਿਸਾਨ ਕਲਿਆਣ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ।
Leave a Reply