ਚੰਡੀਗੜ੍ਹ: ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕਾਂ ਤੇ ਆਮ ਜਨਤਾ ਦੀ ਬੇਹੱਦ ਵੱਡੀ ਗਿਣਤੀ ਉਥੇ ਪਹੁੰਚੀ। ਹਰ ਕਿਸੇ ਦੀ ਅੱਖ ਨਮ ਸੀ ਤੇ ਦਿਲ ਦੁੱਖੀ ਸਨ, ਪਰ ਇਸ ਹੀ ਸਮੇਂ ਦੌਰਾਨ ਚੋਰਾਂ ਦੀ ਇੱਕ ਵੱਡੀ ਟੀਮ ਉਥੇ ਪਹੁੰਚ ਗਈ। ਗਾਇਕਾਂ ਤੋਂ ਲੈ ਕੇ ਆਮ ਲੋਕਾਂ ਤੱਕ ਦੇ ਲਗਭਗ 150 ਮੋਬਾਈਲ ਫੋਨ ਚੋਰੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਨੇ ਅੱਜ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸਨੂੰ ਸੁਣ ਕੇ ਹਰ ਕਿਸੇ ਦਾ ਦਿਲ ਦੁੱਖੀ ਹੋ ਜਾਵੇ। ਗਗਨ ਕੋਕਰੀ ਨੇ ਨਾ ਸਿਰਫ਼ ਆਪਣਾ ਦੁੱਖ ਬਿਆਨ ਕੀਤਾ, ਸਗੋਂ ਸਮਾਜਕ ਸੋਚ ‘ਤੇ ਵੀ ਸਵਾਲ ਖੜ੍ਹਾ ਕੀਤਾ। ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੌਰਾਨ ਕਰੀਬ 150 ਲੋਕਾਂ ਦੇ ਫੋਨ ਚੋਰੀ ਹੋ ਗਏ।
ਗਗਨ ਕੋਕਰੀ ਦੇ ਅਨੁਸਾਰ, ਉਹਨਾਂ ਦਾ ਆਪਣਾ ਫੋਨ, ਜਸਵੀਰ ਜੱਸੀ ਦਾ ਫੋਨ ਅਤੇ ਪਿੰਕੀ ਧਾਲੀਵਾਲ ਸਮੇਤ ਹੋਰ ਕਈਆਂ ਦੇ ਫੋਨ ਚੋਰੀ ਹੋਏ। ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਜਾਂ ਦੋ ਜਣਿਆਂ ਦਾ ਕੰਮ ਨਹੀਂ ਹੋ ਸਕਦਾ, ਬਲਕਿ ਚੋਰਾਂ ਦੀ ਇੱਕ ਟੀਮ ਸੁਚੱਜੇ ਢੰਗ ਨਾਲ ਮੌਕੇ ‘ਤੇ ਪਹੁੰਚੀ ਹੋਵੇਗੀ।
ਉਹਨਾਂ ਨੇ ਵੀਡੀਓ ਰਾਹੀਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਅਜਿਹੇ ਲੋਕਾਂ ਬਾਰੇ ਕੁਝ ਪਤਾ ਹੋਵੇ, ਤਾਂ ਜਰੂਰ ਸਾਂਝਾ ਕਰੇ। ਗਗਨ ਕੋਕਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਚ ਇੱਕ ਉਦਾਹਰਨ ਸੈਟ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਦੁੱਖ ਦੀਆਂ ਘੜੀਆਂ ‘ਚ ਅੱਗੇ ਤੋਂ ਐਸੇ ਹਾਲਾਤ ਨਾ ਬਣਨ।
Leave a Reply