ਚੰਡੀਗੜ੍ਹ: ਅੱਜ ਦੀ ਸਵੇਰ ਪੰਜਾਬੀ ਫਿਲਮ ਜਗਤ ਲਈ ਕਾਲੀ ਸਵੇਰ ਸਾਬਤ ਹੋਈ, ਪੰਜਾਬ ਦਾ ਨੌਜਵਾਨ ਗਾਇਕ ਅਤੇ ਕਲਾਕਾਰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ , 27 ਸਤੰਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਲਈ ਲੱਖਾ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਪਰ ਉਹ ਅਰਦਾਸਾਂ ਨੂੰ ਬੂਰ ਨਹੀਂ ਪਿਆ ਅਤੇ ਅੱਜ ਫੋਰਟਿਸ ਹਸਪਤਾਲ ਵਿੱਚ 35 ਸਾਲਾਂ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ।

ਲੱਖਾਂ ਲੋਕਾਂ ਦੇ ਨਿਕਲੇ ਹੰਝੂ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੱਜ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ। ਪਿਛਲੇ ਦੋ ਹਫ਼ਤਿਆਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖਲ ਰਾਜਵੀਰ ਲਈ ਪ੍ਰਸ਼ੰਸਕ ਅਤੇ ਕਲਾਕਾਰ ਲਗਾਤਾਰ ਸਿਹਤਯਾਬੀ ਦੀਆਂ ਅਰਦਾਸਾਂ ਕਰ ਰਹੇ ਸੀ, ਪਰ ਗਾਇਕ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਨਜ਼ਰ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਅੱਜ (8 ਅਕਤੂਬਰ, ਬੁੱਧਵਾਰ) ਨੂੰ ਰਾਜਵੀਰ ਜਵੰਦਾ ਨੇ ਸਾਹ ਛੱਡ ਦਿੱਤੇ । ਇਸ ਖਬਰ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਰਾਜਵੀਰ ਦੇ ਪ੍ਰਸ਼ੰਸਕ ਅਤੇ ਸਾਥੀ ਕਲਾਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਹਰ ਇੱਕ ਦੀ ਅੱਖ ਨਮ ਹੈ।
ਹਸਪਤਾਲ਼ ਨੇ ਜਾਰੀ ਕੀਤਾ ਬਿਆਨ
ਤਕਰੀਬਨ 12:15 ‘ਤੇ ਹਸਪਤਾਲ਼ ਵੱਲੋਂ ਅਧਿਕਾਰਿਕ ਜਾਣਕਾਰੀ ਸਾਂਝੀ ਕੀਤੀ ਗਈ ਕਿ 27 ਸਤੰਬਰ ਨੂੰ ਹੋਏ ਹਾਦਸੇ ਤੋਂ ਬਾਅਦ ਰਾਜਵੀਰ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਰ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਆਰਗਨ ਫੇਲ੍ਹ ਹੋਣ ਕਾਰਨ ਉਸ ਨੇ ਆਖਰੀ ਸਾਹ ਅੱਜ 10:55 ਵਜੇ ਲਏ।
ਮੋਹਾਲੀ ਤੋਂ ਬਾਅਦ ਜੱਦੀ ਪਿੰਡ ਜਾਵੇਗੀ ਰਾਜਵੀਰ ਦੀ ਦੇਹ
ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਹਸਪਤਾਲ ਤੋਂ ਨਿਕਲਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਮੋਹਾਲੀ ਦੇ 71 ਸੈਕਟਰ ਘਰ ਵਿੱਚ ਲਿਜਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜੱਦੀ ਪਿੰਡ ਪੋਨਾ ਲੈਕੇ ਜਾਇਆ ਜਾਵੇਗਾ ਤੇ ਭਲੱਕੇ ਸਸਕਾਰ ਕੀਤਾ ਜਾਵੇਗਾ,ਦਸਿਆ ਜਾ ਰਿਹਾ ਹੈ ਕਿ ਰਾਜਵੀਰ ਦੀ ਇੱਕ ਭੈਣ ਅਮਰੀਕਾ ਵਿਚ ਹੈ ਉਹ ਕੱਲ ਤੱਕ ਭਾਰਤ ਆਉਣਗੇ ਅਤੇ ਹੋਰ ਵੀ ਰਿਸ਼ਤੇਦਾਰ ਵਿਦੇਸ਼ ਵਿਚ ਵਸਦੇ ਹਨ ਉਨ੍ਹਾਂ ਦੇ ਆਉਣ ਦੀ ਉਡੀਕ ਕੀਤੀ ਜਾਵੇਗੀ ਤਾਂ ਜੋ ਰਾਜਵੀਰ ਜਵੰਦਾ ਨੂੰ ਆਖਰੀ ਵਾਰ ਦੇਖ ਸਕਣ ਅਤੇ ਆਖਰੀ ਰਸਮਾਂ ਚ ਸ਼ਾਮਿਲ ਹੋ ਸਕਣ।
ਸਾਥੀ ਕਲਾਕਾਰ ਕਰ ਰਹੇ ਅਫ਼ਸੋਸ ਜ਼ਾਹਰ
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੰਮ ਕਰਨ ਵਾਲੇ ਅਤੇ ਉਹਨਾਂ ਨੂੰ ਜਾਨਣ ਵਾਲੇ ਉਹਨਾਂ ਦੇ ਸਾਥੀ ਕਲਾਕਾਰਾਂ ਵੱਲੋਂ ਅਤੇ ਫਿਲਮ, ਸੰਗੀਤ ਜਗਤ ਦੇ ਨਾਮੀ ਕਲਾਕਾਰਾਂ ਵੱਲੋਂ ਰਾਜਵੀਰ ਜਵੰਦਾ ਦੀ ਸਾਦਗੀ ਅਤੇ ਉਸਦੀ ਗਾਇਕੀ ਦੀ ਤਾਰੀਫ ਕਰਦੇ ਹੋਏ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ । ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕੀਤੀ ਗਈ ਕਿ ‘ਅੱਜ ਮੌਤ ਕੁਲਹਿਣੀ ਜਿੱਤ ਗਈ ਤੇ ਜਵੰਦਾ ਹਾਰ ਗਿਆ’ । ਇਸ ਦੇ ਨਾਲ ਹੀ ਕਲਾਕਾਰ ਬੀਐਨ ਸ਼ਰਮਾ ਨੇ ਕਿਹਾ ਕਿ ਇੱਕ ‘ਸਾਦਗੀ ਭਰਿਆ ਇਨਸਾਨ ਅਤੇ ਸੂਝਵਾਨ ਕਲਾਕਾਰ, ਹਸਮੁਖ ਚਿਹਰੇ ਵਾਲਾ ਇਨਸਾਨ, ਅੱਜ ਦੁਨੀਆ ਤੋਂ ਰੁਖਸਤ ਹੋ ਗਿਆ ਅਤੇ ਸੁਣ ਕੇ ਬਹੁਤ ਹੀ ਮਨ ਭਰ ਰਿਹਾ ਹੈ। ਫਿਲਮ ਜਗਤ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ।’
ਰਾਜਵੀਰ ਜਵੰਦਾ ਦਾ ਜ਼ਿੰਦਗੀ ਨਾਲ ਬੇਹੱਦ ਪਿਆਰ
ਜਵੰਦਾ ਦਾ ਜ਼ਿੰਦਗੀ ਨਾਲ ਬੇਹੱਦ ਪਿਆਰ ਸੀ, ਓਹ ਹਮੇਸ਼ਾ ਜ਼ਿੰਦਾਦਿਲੀ ਦੀ ਗੱਲ ਕਰਦਾ।
ਰਾਜਵੀਰ ਜਵੰਦਾ ਦੀ ਜ਼ਿੰਦਗੀ ਦੀ ਪੂਰੀ ਕਹਾਈ ਬਾਰੇ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ ……
Leave a Reply